You are here

Punjabi - +44 300 123 2040

ਕਿਸੇ ਵੀ ਧੋਖਾ-ਧੜੀ ਦੀ ਖਬਰ ‘ਐਕਸ਼ਨ ਫ੍ਰਾੱਡ’ ਨੂੰ ਦਿਉ

ਜੇ ਤੁਸੀਂ ਕਿਸੇ ਧੋਖਾ-ਧੜੀ ਦੇ ਸ਼ਿਕਾਰ ਹੋਏ ਹੋ ਤਾਂ ਉਸਦੀ ਖਬਰ ਤੁਸੀਂ ਯੂਨਾਇਟਿਡ ਕਿੰਗਡਮ ਦੇ ਧੋਖਾ-ਧੜੀ ਸੂਚਨਾ ਕੇਂਦਰ ‘ਐਕਸ਼ਨ ਫ੍ਰਾੱਡ’ ਨੂੰ ਦਿਉ। ਤੁਸੀਂ ਕਿਸੇ ਵੀ ਧੋਖਾ-ਧੜੀ ਦੀ ਖਬਰ ‘ਐਕਸ਼ਨ ਫ੍ਰਾੱਡ’ ਨੂੰ ਦੇ ਸਕਦੇ ਹੋ ਜੇ ਤੁਸੀਂ ਯੂ.ਕੇ. ਵਿਚ ਰਹਿੰਦੇ ਹੋ, ਜੇ ਧੋਖਾ-ਧੜੀ ਯੂ.ਕੇ. ਵਿਚ ਹੋਈ ਹੈ ਜਾਂ ਜੇ ਧੋਖਾ-ਧੜੀ ਯੂ.ਕੇ. ਨਾਲ ਜੁੜੀ ਹੈ ਅਤੇ ਆਨ-ਲਾਈਨ ਹੋਈ ਹੈ।

ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ, ਜਾਂ ਜੇ ਅੰਗਰੇਜ਼ੀ ਤੁਹਾਡੀ ਮਾਂ ਬੋਲੀ ਨਹੀਂ ਹੈ, ਤਾਂ ਸਾਡੀ ਇੱਕ ਸੇਵਾ ਤੁਹਾਨੂੰ ਧੋਖਾ-ਧੜੀ ਬਾਰੇ ਸਾਨੂੰ ਸੂਚਨਾ ਤੁਹਾਡੀ ਆਪਣੀ ਭਾਸ਼ਾ ਵਿਚ ਦੇਣ ਦਾ ਮੌਕਾ ਦੇਂਦੀ ਹੈ।

·       ਫੋਨ +44 (0)161 234 9230.

·       ਤੁਹਾਡੀ ਕਾਲ ਦਾ ਜਵਾਬ ਕਿਸੇ ਵਿਅਕਤੀ ਵਲੋਂ ਅੰਗਰੇਜ਼ੀ ਵਿਚ ਦਿੱਤਾ ਜਾਵੇਗਾ। ਤੁਹਾਨੂੰ ਉਸ ਵਿਅਕਤੀ ਨੂੰ ਇਹ ਦੱਸਣਾ ਹੋਵੇਗਾ ਕਿ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ।

·       ਤੁਹਾਨੂੰ ਤਦ ਤਕ ਇੰਤਜ਼ਾਰ ਕਰਨ ਲਈ ਆਖਿਆ ਜਾਵੇਗਾ ਜਦ ਤਕ ਕਿਸੇ ਅਨੁਵਾਦਕ ਨੂੰ ਬੁਲਾਇਆ ਜਾਂਦਾ ਹੈ। ਇਸ ਵਿਚ ਕੁਝ ਮਿੰਟ ਲਗ ਸਕਦੇ ਹਨ, ਇਸ ਲਈ ਕਿਰਪਾ ਕਰਕੇ ਫੋਨ ਬੰਦ ਨਾ ਕਰੋ। ਜੇ ਕੋਈ ਅਨੁਵਾਦਕ ਫੌਰਨ ਉਪਲਬਧ ਨਹੀਂ ਹੋਵੇਗਾ ਤਾਂ ਤੁਹਾਨੂੰ ਆਪਣਾ ਫੋਨ ਨੰਬਰ ਦੇਣ ਲਈ ਆਖਿਆ ਜਾਵੇਗਾ ਅਤੇ ਜਦ ਅਨੁਵਾਦਕ ਉਪਲਬਧ ਹੋਵੇਗਾ, ਕੋਈ ਤੁਹਾਨੂੰ ਵਾਪਸ ਫੋਨ ਕਰੇਗਾ।

·       ਜਦ ਅਨੁਵਾਦਕ ਤੁਹਾਡੇ ਨਾਲ ਗੱਲ ਕਰੇਗਾ, ਉਹ ਧੋਖਾ-ਧੜੀ ਬਾਰੇ ਤੁਹਾਡੀ ਰਿਪੋਰਟ ਤਿਆਰ ਕਰਨ ਲਈ ਤੁਹਾਡੇ ਕੋਲੋਂ ਕੁਝ ਸਵਾਲ ਪੁਛੇਗਾ।  ਜੇ ਧੋਖਾ-ਧੜੀ ਬਾਰੇ ਤੁਹਾਡੇ ਕੋਲ ਕੋਈ ਦਸਤਾਵੇਜ਼ ਹਨ ਤਾਂ ਉਹਨਾਂ ਨੂੰ ਆਪਣੇ ਕੋਲ ਤਿਆਰ ਰੱਖੋ, ਤਾਂ ਜੋ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦੇ ਸਕੋ।

 

ਲਾਈਨਾਂ ਦੇ ਚਾਲੂ ਰਹਿਣ ਦਾ ਸਮਾਂ:
ਸੋਮਵਾਰ ਤੋਂ ਸ਼ੁੱਕਰਵਾਰ: ਸਵੇਰੇ 8 ਵਜੇ ਤੋਂ ਸ਼ਾਮ 9 ਵਜੇ ਤਕ
ਸਨੀੱਚਰਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ
ਇਤਵਾਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ
ਫੋਨ: 0300 123 2040
ਟੈਕਸਟਫੋਨ: 0300 123 2050

 

AttachmentSize
PDF icon AF leaflet translation_PUNJABI.pdf109.92 KB